-
ਕੂਚ 12:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਰਾਤ ਨੂੰ ਫ਼ਿਰਊਨ, ਉਸ ਦੇ ਨੌਕਰ ਅਤੇ ਸਾਰੇ ਮਿਸਰੀ ਜਾਗ ਉੱਠੇ ਅਤੇ ਮਿਸਰ ਵਿਚ ਬੇਹੱਦ ਚੀਕ-ਚਿਹਾੜਾ ਪੈ ਗਿਆ ਕਿਉਂਕਿ ਉੱਥੇ ਇਕ ਵੀ ਅਜਿਹਾ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਹੀਂ ਸੀ।+
-
-
ਯਸਾਯਾਹ 37:36-38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਯਹੋਵਾਹ ਦੇ ਦੂਤ ਨੇ ਨਿਕਲ ਕੇ ਅੱਸ਼ੂਰੀਆਂ ਦੀ ਛਾਉਣੀ ਵਿਚ 1,85,000 ਆਦਮੀਆਂ ਨੂੰ ਮਾਰ ਮੁਕਾਇਆ। ਜਦੋਂ ਲੋਕ ਤੜਕੇ ਉੱਠੇ, ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ।+ 37 ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਨੀਨਵਾਹ ਨੂੰ ਵਾਪਸ ਚਲਾ ਗਿਆ+ ਤੇ ਉੱਥੇ ਹੀ ਰਿਹਾ।+ 38 ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ* ਵਿਚ ਮੱਥਾ ਟੇਕ ਰਿਹਾ ਸੀ, ਤਾਂ ਉਸ ਦੇ ਆਪਣੇ ਹੀ ਪੁੱਤਰਾਂ ਅਦਰਮਲਕ ਅਤੇ ਸ਼ਰਾਸਰ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ+ ਅਤੇ ਉਹ ਉੱਥੋਂ ਭੱਜ ਕੇ ਅਰਾਰਾਤ ਦੇਸ਼ ਚਲੇ ਗਏ।+ ਫਿਰ ਉਸ ਦਾ ਪੁੱਤਰ ਏਸਰ-ਹੱਦੋਨ+ ਉਸ ਦੀ ਜਗ੍ਹਾ ਰਾਜਾ ਬਣ ਗਿਆ।
-