12 ਇਹ ਸੁਣ ਕੇ ਉਹ ਬੋਲੀ: “ਤੇਰੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੇਰੇ ਕੋਲ ਰੋਟੀ ਨਹੀਂ ਹੈ, ਮਰਤਬਾਨ ਵਿਚ ਮੁੱਠੀ ਭਰ ਆਟਾ ਹੈ ਅਤੇ ਕੁੱਪੀ ਵਿਚ ਥੋੜ੍ਹਾ ਜਿਹਾ ਤੇਲ ਹੈ।+ ਮੈਂ ਥੋੜ੍ਹੀਆਂ ਜਿਹੀਆਂ ਲੱਕੜਾਂ ਇਕੱਠੀਆਂ ਕਰ ਰਹੀ ਹਾਂ ਤਾਂਕਿ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਕੁਝ ਪਕਾਵਾਂ। ਇਹ ਖਾਣਾ ਮੁੱਕ ਜਾਣ ਤੋਂ ਬਾਅਦ ਤਾਂ ਅਸੀਂ ਮਰਨਾ ਹੀ ਹੈ।”