-
ਯਿਰਮਿਯਾਹ 36:22-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਨੌਵੇਂ ਮਹੀਨੇ* ਦੌਰਾਨ ਰਾਜਾ ਸਰਦੀਆਂ ਲਈ ਬਣਾਏ ਮਹਿਲ ਵਿਚ ਬੈਠਾ ਹੋਇਆ ਸੀ ਅਤੇ ਉਸ ਦੇ ਸਾਮ੍ਹਣੇ ਅੰਗੀਠੀ ਬਲ਼ ਰਹੀ ਸੀ। 23 ਜਦੋਂ ਯਹੂਦੀ ਉਸ ਕਾਗਜ਼ ਉੱਤੋਂ ਤਿੰਨ ਜਾਂ ਚਾਰ ਹਿੱਸੇ ਪੜ੍ਹ ਕੇ ਖ਼ਤਮ ਕਰਦਾ ਸੀ, ਤਾਂ ਰਾਜਾ ਉਨ੍ਹਾਂ ਹਿੱਸਿਆਂ ਨੂੰ ਸਕੱਤਰ ਦੇ ਚਾਕੂ ਨਾਲ ਪਾੜ ਕੇ ਅੰਗੀਠੀ ਵਿਚ ਸੁੱਟ ਦਿੰਦਾ ਸੀ। ਉਹ ਉਦੋਂ ਤਕ ਇਸ ਤਰ੍ਹਾਂ ਕਰਦਾ ਰਿਹਾ ਜਦ ਤਕ ਉਸ ਨੇ ਅੰਗੀਠੀ ਵਿਚ ਪੂਰਾ ਕਾਗਜ਼ ਸਾੜ ਨਹੀਂ ਦਿੱਤਾ। 24 ਉਨ੍ਹਾਂ ਨੂੰ ਬਿਲਕੁਲ ਵੀ ਡਰ ਨਹੀਂ ਲੱਗਾ; ਇਹ ਸਾਰੀਆਂ ਗੱਲਾਂ ਸੁਣ ਕੇ ਨਾ ਰਾਜੇ ਨੇ ਤੇ ਨਾ ਹੀ ਉਸ ਦੇ ਸਾਰੇ ਨੌਕਰਾਂ ਨੇ ਆਪਣੇ ਕੱਪੜੇ ਪਾੜੇ।
-