-
ਯਿਰਮਿਯਾਹ 41:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਸੱਤਵੇਂ ਮਹੀਨੇ ਵਿਚ ਨਥਨਯਾਹ ਦਾ ਪੁੱਤਰ ਅਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ+ ਜੋ ਸ਼ਾਹੀ ਘਰਾਣੇ ਵਿੱਚੋਂ* ਅਤੇ ਰਾਜੇ ਦੇ ਮੁੱਖ ਅਧਿਕਾਰੀਆਂ ਵਿੱਚੋਂ ਸੀ, ਦਸ ਹੋਰ ਆਦਮੀਆਂ ਨਾਲ ਮਿਸਪਾਹ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ।+ ਜਦੋਂ ਉਹ ਸਾਰੇ ਜਣੇ ਮਿਸਪਾਹ ਵਿਚ ਰੋਟੀ ਖਾ ਰਹੇ ਸਨ, 2 ਤਾਂ ਨਥਨਯਾਹ ਦੇ ਪੁੱਤਰ ਇਸਮਾਏਲ ਅਤੇ ਉਸ ਦੇ ਨਾਲ ਆਏ ਦਸ ਆਦਮੀਆਂ ਨੇ ਉੱਠ ਕੇ ਸ਼ਾਫਾਨ ਦੇ ਪੋਤੇ, ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸਮਾਏਲ ਨੇ ਉਸ ਆਦਮੀ ਨੂੰ ਜਾਨੋਂ ਮਾਰ ਦਿੱਤਾ ਜਿਸ ਨੂੰ ਬਾਬਲ ਦੇ ਰਾਜੇ ਨੇ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕੀਤਾ ਸੀ।
-