28 ਫਿਰ ਦਾਊਦ ਨੇ ਇਜ਼ਰਾਈਲ ਦੇ ਸਾਰੇ ਹਾਕਮਾਂ ਨੂੰ ਯਰੂਸ਼ਲਮ ਵਿਚ ਇਕੱਠਾ ਕੀਤਾ: ਗੋਤਾਂ ਦੇ ਪ੍ਰਧਾਨ, ਰਾਜੇ ਦੀ ਸੇਵਾ ਕਰਨ ਵਾਲੀਆਂ ਟੋਲੀਆਂ ਦੇ ਮੁਖੀ,+ ਹਜ਼ਾਰਾਂ ਦੇ ਮੁਖੀ ਤੇ ਸੈਂਕੜਿਆਂ ਦੇ ਮੁਖੀ,+ ਰਾਜੇ ਅਤੇ ਉਸ ਦੇ ਪੁੱਤਰਾਂ+ ਦੀ ਸਾਰੀ ਜਾਇਦਾਦ ਅਤੇ ਪਸ਼ੂਆਂ ਦੀ ਦੇਖ-ਰੇਖ ਕਰਨ ਵਾਲੇ ਪ੍ਰਧਾਨ,+ ਨਾਲੇ ਦਰਬਾਰੀ ਅਤੇ ਹਰ ਤਾਕਤਵਰ ਤੇ ਕਾਬਲ ਆਦਮੀ।+