10 ਫਿਰ ਦਾਊਦ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ।+ 11 ਇਜ਼ਰਾਈਲ ਉੱਤੇ ਦਾਊਦ ਦੇ ਰਾਜ ਕਰਨ ਦਾ ਸਮਾਂ 40 ਸਾਲ ਸੀ। ਉਸ ਨੇ 7 ਸਾਲ ਹਬਰੋਨ+ ਵਿਚ ਅਤੇ 33 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+
12 ਫਿਰ ਸੁਲੇਮਾਨ ਆਪਣੇ ਪਿਤਾ ਦਾਊਦ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਹੌਲੀ-ਹੌਲੀ ਉਸ ਦਾ ਰਾਜ ਮਜ਼ਬੂਤ ਹੋ ਗਿਆ।+