-
1 ਇਤਿਹਾਸ 16:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਉਸ ਨੇ ਕੁਝ ਲੇਵੀਆਂ ਨੂੰ ਯਹੋਵਾਹ ਦੇ ਸੰਦੂਕ ਅੱਗੇ ਸੇਵਾ ਕਰਨ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ,* ਧੰਨਵਾਦ ਤੇ ਵਡਿਆਈ ਕਰਨ ਲਈ ਨਿਯੁਕਤ ਕੀਤਾ।+ 5 ਆਸਾਫ਼+ ਮੁਖੀ ਸੀ ਅਤੇ ਉਸ ਤੋਂ ਬਾਅਦ ਜ਼ਕਰਯਾਹ ਸੀ; ਯਈਏਲ, ਸ਼ਮੀਰਾਮੋਥ, ਯਹੀਏਲ, ਮਤਿਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ+ ਤਾਰਾਂ ਵਾਲੇ ਸਾਜ਼ ਅਤੇ ਰਬਾਬਾਂ ਵਜਾਉਂਦੇ ਸਨ;+ ਆਸਾਫ਼ ਛੈਣੇ ਵਜਾਉਂਦਾ ਸੀ+ 6 ਅਤੇ ਬਨਾਯਾਹ ਤੇ ਯਹਜ਼ੀਏਲ ਪੁਜਾਰੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਅੱਗੇ ਬਾਕਾਇਦਾ ਤੁਰ੍ਹੀਆਂ ਵਜਾਉਂਦੇ ਸਨ।
-