20 ਸਾਲ ਦੇ ਸ਼ੁਰੂ ਵਿਚ ਯਾਨੀ ਉਸ ਸਮੇਂ ਜਦੋਂ ਰਾਜੇ ਯੁੱਧਾਂ ਵਿਚ ਜਾਇਆ ਕਰਦੇ ਹਨ, ਯੋਆਬ+ ਫ਼ੌਜ ਨੂੰ ਨਾਲ ਲੈ ਕੇ ਗਿਆ ਅਤੇ ਅੰਮੋਨੀਆਂ ਦੇ ਦੇਸ਼ ਨੂੰ ਤਬਾਹ ਕਰ ਦਿੱਤਾ; ਅਤੇ ਉਸ ਨੇ ਆ ਕੇ ਰੱਬਾਹ ਨੂੰ ਘੇਰ ਲਿਆ,+ ਪਰ ਦਾਊਦ ਆਪ ਯਰੂਸ਼ਲਮ ਵਿਚ ਹੀ ਰਿਹਾ।+ ਯੋਆਬ ਨੇ ਰੱਬਾਹ ʼਤੇ ਹਮਲਾ ਕਰ ਕੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।+