13 ਨਾਲੇ ਜਦੋਂ ਦਾਊਦ ਲੂਣ ਦੀ ਘਾਟੀ ਵਿਚ 18,000 ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਸ ਨੇ ਕਾਫ਼ੀ ਨਾਂ ਕਮਾਇਆ।+ 14 ਉਸ ਨੇ ਅਦੋਮ ਵਿਚ ਚੌਂਕੀਆਂ ਬਣਾਈਆਂ। ਸਾਰੇ ਅਦੋਮ ਵਿਚ ਉਸ ਨੇ ਚੌਂਕੀਆਂ ਬਣਾਈਆਂ ਅਤੇ ਸਾਰੇ ਅਦੋਮੀ ਦਾਊਦ ਦੇ ਨੌਕਰ ਬਣ ਗਏ।+ ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿਵਾਈ।+