-
ਕੂਚ 29:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “ਤੂੰ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨ ਲਈ ਇਸ ਤਰ੍ਹਾਂ ਪਵਿੱਤਰ ਕਰੀਂ: ਇਕ ਜਵਾਨ ਬਲਦ ਅਤੇ ਦੋ ਭੇਡੂ ਲਈਂ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ 2 ਨਾਲੇ ਬੇਖਮੀਰੀਆਂ ਰੋਟੀਆਂ, ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਲਈਂ ਜੋ ਤੇਲ ਵਿਚ ਗੁੰਨ੍ਹ ਕੇ ਬਣਾਈਆਂ ਗਈਆਂ ਹੋਣ ਅਤੇ ਕੜਕ ਪਤਲੀਆਂ ਰੋਟੀਆਂ ਵੀ ਲਈਂ ਜੋ ਬੇਖਮੀਰੀਆਂ ਅਤੇ ਤੇਲ ਨਾਲ ਚੋਪੜੀਆਂ ਹੋਣ।+ ਤੂੰ ਇਹ ਰੋਟੀਆਂ ਮੈਦੇ ਦੀਆਂ ਬਣਾਈਂ
-
-
ਲੇਵੀਆਂ 2:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “‘ਜੇ ਤੁਸੀਂ ਤੰਦੂਰ ਵਿਚ ਪਕਾਇਆ ਹੋਇਆ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ, ਤਾਂ ਤੇਲ ਵਿਚ ਗੁੰਨ੍ਹੇ ਮੈਦੇ ਦੀਆਂ ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ ਚੜ੍ਹਾਓ ਜਾਂ ਕੜਕ ਪਤਲੀਆਂ ਰੋਟੀਆਂ ਚੜ੍ਹਾਓ ਜੋ ਬੇਖਮੀਰੀਆਂ ਹੋਣ ਅਤੇ ਤੇਲ ਨਾਲ ਚੋਪੜੀਆਂ ਹੋਈਆਂ ਹੋਣ।+
-