-
ਨਿਆਈਆਂ 20:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਸ ਫ਼ੌਜ ਵਿਚ 700 ਚੁਣੇ ਹੋਏ ਆਦਮੀ ਖੱਬੂ ਸਨ। ਇਨ੍ਹਾਂ ਆਦਮੀਆਂ ਵਿੱਚੋਂ ਹਰੇਕ ਜਣਾ ਜੇ ਗੋਪੀਏ ਦੇ ਪੱਥਰ ਨਾਲ ਨਿਸ਼ਾਨਾ ਲਾਉਂਦਾ, ਤਾਂ ਉਸ ਦਾ ਨਿਸ਼ਾਨਾ ਇਕ ਵਾਲ਼ ਬਰਾਬਰ ਫ਼ਾਸਲੇ ਜਿੰਨਾ ਵੀ ਨਹੀਂ ਖੁੰਝਦਾ ਸੀ।
-
-
1 ਇਤਿਹਾਸ 12:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਹ ਉਹ ਆਦਮੀ ਸਨ ਜਿਹੜੇ ਸਿਕਲਗ+ ਵਿਚ ਦਾਊਦ ਕੋਲ ਗਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਰਕੇ ਖੁੱਲ੍ਹੇ-ਆਮ ਘੁੰਮ-ਫਿਰ ਨਹੀਂ ਸਕਦਾ ਸੀ+ ਅਤੇ ਉਹ ਉਨ੍ਹਾਂ ਤਾਕਤਵਰ ਯੋਧਿਆਂ ਵਿੱਚੋਂ ਸਨ ਜਿਨ੍ਹਾਂ ਨੇ ਯੁੱਧ ਵਿਚ ਉਸ ਦਾ ਸਾਥ ਦਿੱਤਾ ਸੀ।+ 2 ਉਹ ਤੀਰ-ਕਮਾਨ ਨਾਲ ਲੈਸ ਸਨ ਅਤੇ ਉਹ ਸੱਜੇ ਹੱਥ ਤੇ ਖੱਬੇ ਹੱਥ ਨਾਲ+ ਗੋਪੀਆ ਚਲਾ ਕੇ ਪੱਥਰ ਮਾਰ ਸਕਦੇ ਸਨ ਜਾਂ ਕਮਾਨ ਨਾਲ ਤੀਰ ਚਲਾ ਸਕਦੇ ਸਨ।+ ਉਹ ਬਿਨਯਾਮੀਨ+ ਦੇ ਗੋਤ ਵਿੱਚੋਂ ਸ਼ਾਊਲ ਦੇ ਭਰਾ ਸਨ।
-