-
ਬਿਵਸਥਾ ਸਾਰ 31:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਉਸ ਵੇਲੇ ਇਨ੍ਹਾਂ ʼਤੇ ਮੇਰਾ ਗੁੱਸਾ ਭੜਕੇਗਾ+ ਅਤੇ ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ+ ਅਤੇ ਇਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਵਾਂਗਾ+ ਜਦ ਤਕ ਇਹ ਨਾਸ਼ ਨਹੀਂ ਹੋ ਜਾਂਦੇ। ਫਿਰ ਇਨ੍ਹਾਂ ʼਤੇ ਬਹੁਤ ਸਾਰੀਆਂ ਆਫ਼ਤਾਂ ਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ+ ਅਤੇ ਇਹ ਕਹਿਣਗੇ, ‘ਕੀ ਇਹ ਸਾਰੀਆਂ ਆਫ਼ਤਾਂ ਸਾਡੇ ʼਤੇ ਇਸ ਕਰਕੇ ਨਹੀਂ ਆਈਆਂ ਕਿਉਂਕਿ ਸਾਡਾ ਪਰਮੇਸ਼ੁਰ ਸਾਡੇ ਨਾਲ ਨਹੀਂ ਹੈ?’+
-
-
2 ਇਤਿਹਾਸ 34:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਇਸ ਜਗ੍ਹਾ ʼਤੇ ਅਤੇ ਇਸ ਦੇ ਵਾਸੀਆਂ ਉੱਤੇ ਬਿਪਤਾ ਲਿਆਵਾਂਗਾ,+ ਹਾਂ, ਉਹ ਸਾਰੇ ਸਰਾਪ ਜੋ ਉਸ ਕਿਤਾਬ ਵਿਚ ਲਿਖੇ ਹੋਏ ਹਨ+ ਜਿਹੜੀ ਉਨ੍ਹਾਂ ਨੇ ਯਹੂਦਾਹ ਦੇ ਰਾਜੇ ਨੂੰ ਪੜ੍ਹ ਕੇ ਸੁਣਾਈ ਸੀ। 25 ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ+ ਅਤੇ ਉਹ ਆਪਣੇ ਹੱਥਾਂ ਦੇ ਸਾਰੇ ਕੰਮਾਂ ਨਾਲ ਮੇਰਾ ਗੁੱਸਾ ਭੜਕਾਉਣ ਲਈ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ+ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ, ਇਸ ਲਈ ਮੇਰੇ ਕ੍ਰੋਧ ਦਾ ਪਿਆਲਾ ਇਸ ਜਗ੍ਹਾ ʼਤੇ ਡੋਲ੍ਹਿਆ ਜਾਵੇਗਾ ਤੇ ਇਸ ਕ੍ਰੋਧ ਦੀ ਅੱਗ ਕਦੇ ਨਹੀਂ ਬੁਝੇਗੀ।’”+
-