-
ਅਜ਼ਰਾ 1:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯਹੂਦਾਹ ਤੇ ਬਿਨਯਾਮੀਨ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਨੇ, ਪੁਜਾਰੀਆਂ ਤੇ ਲੇਵੀਆਂ ਨੇ, ਹਾਂ, ਹਰ ਕਿਸੇ ਨੇ ਜਿਸ ਦੇ ਮਨ ਨੂੰ ਸੱਚੇ ਪਰਮੇਸ਼ੁਰ ਨੇ ਉਕਸਾਇਆ ਸੀ, ਉਤਾਂਹ ਜਾਣ ਲਈ ਅਤੇ ਯਹੋਵਾਹ ਦੇ ਭਵਨ ਨੂੰ ਦੁਬਾਰਾ ਬਣਾਉਣ ਲਈ ਤਿਆਰੀਆਂ ਕੀਤੀਆਂ ਜੋ ਯਰੂਸ਼ਲਮ ਵਿਚ ਸੀ। 6 ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਸੋਨੇ-ਚਾਂਦੀ ਦੇ ਭਾਂਡੇ, ਸਾਮਾਨ, ਪਸ਼ੂ ਅਤੇ ਕੀਮਤੀ ਚੀਜ਼ਾਂ ਦਿੱਤੀਆਂ।* ਇਹ ਸਭ ਇੱਛਾ-ਬਲ਼ੀਆਂ ਤੋਂ ਇਲਾਵਾ ਸੀ।
-
-
ਅਜ਼ਰਾ 8:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਫਿਰ ਮੈਂ ਉਨ੍ਹਾਂ ਨੂੰ ਸੋਨਾ-ਚਾਂਦੀ ਅਤੇ ਭਾਂਡੇ ਤੋਲ ਕੇ ਦਿੱਤੇ, ਹਾਂ, ਉਹ ਦਾਨ ਜੋ ਰਾਜੇ ਅਤੇ ਉਸ ਦੇ ਸਲਾਹਕਾਰਾਂ ਅਤੇ ਉਸ ਦੇ ਹਾਕਮਾਂ ਤੇ ਉੱਥੇ ਮੌਜੂਦ ਸਾਰੇ ਇਜ਼ਰਾਈਲੀਆਂ ਨੇ ਸਾਡੇ ਪਰਮੇਸ਼ੁਰ ਦੇ ਭਵਨ ਲਈ ਦਿੱਤਾ ਸੀ।+
-