-
ਅਜ਼ਰਾ 5:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਪਰ ਪਰਮੇਸ਼ੁਰ ਨੇ ਯਹੂਦੀਆਂ ਦੇ ਬਜ਼ੁਰਗਾਂ ʼਤੇ ਨਿਗਾਹ ਰੱਖੀ ਹੋਈ ਸੀ+ ਅਤੇ ਉਹ ਉਦੋਂ ਤਕ ਕੰਮ ਕਰਨੋਂ ਨਹੀਂ ਹਟੇ ਜਦੋਂ ਤਕ ਇਸ ਦੀ ਖ਼ਬਰ ਦਾਰਾ ਨੂੰ ਨਾ ਦਿੱਤੀ ਗਈ ਅਤੇ ਜਦੋਂ ਤਕ ਇਸ ਬਾਰੇ ਇਕ ਸਰਕਾਰੀ ਦਸਤਾਵੇਜ਼ ਰਾਹੀਂ ਜਵਾਬ ਨਾ ਆਇਆ।
-
-
ਅਜ਼ਰਾ 6:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਸ ਵੇਲੇ ਰਾਜਾ ਦਾਰਾ ਨੇ ਇਕ ਹੁਕਮ ਜਾਰੀ ਕੀਤਾ ਅਤੇ ਉਨ੍ਹਾਂ ਨੇ ਬਾਬਲ ਵਿਚ ਉਸ ਜਗ੍ਹਾ* ਦੀ ਛਾਣ-ਬੀਣ ਕੀਤੀ ਜਿੱਥੇ ਸਰਕਾਰੀ ਦਸਤਾਵੇਜ਼ ਅਤੇ ਖ਼ਜ਼ਾਨੇ ਰੱਖੇ ਜਾਂਦੇ ਸਨ।
-
-
ਹੱਜਈ 1:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਯਹੋਵਾਹ ਨੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ, ਜੋ ਯਹੂਦਾਹ ਦਾ ਰਾਜਪਾਲ ਹੈ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ,+ ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਸਾਰੇ ਲੋਕਾਂ ਨੂੰ ਪ੍ਰੇਰਿਆ।+ ਇਸ ਲਈ ਉਨ੍ਹਾਂ ਨੇ ਆ ਕੇ ਸੈਨਾਵਾਂ ਦੇ ਯਹੋਵਾਹ, ਹਾਂ, ਆਪਣੇ ਪਰਮੇਸ਼ੁਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।+ 15 ਉਨ੍ਹਾਂ ਨੇ ਇਹ ਕੰਮ ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਦੇ ਛੇਵੇਂ ਮਹੀਨੇ ਦੀ 24 ਤਾਰੀਖ਼ ਨੂੰ ਸ਼ੁਰੂ ਕੀਤਾ।+
-