-
2 ਇਤਿਹਾਸ 36:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਨ੍ਹਾਂ ਦੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਆਪਣੇ ਸੰਦੇਸ਼ ਦੇਣ ਵਾਲਿਆਂ ਰਾਹੀਂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਰਿਹਾ, ਹਾਂ, ਵਾਰ-ਵਾਰ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਰਿਹਾ ਕਿਉਂਕਿ ਉਸ ਨੂੰ ਆਪਣੇ ਲੋਕਾਂ ਅਤੇ ਆਪਣੇ ਨਿਵਾਸ-ਸਥਾਨ ʼਤੇ ਤਰਸ ਆਉਂਦਾ ਸੀ। 16 ਪਰ ਉਹ ਸੱਚੇ ਪਰਮੇਸ਼ੁਰ ਵੱਲੋਂ ਸੰਦੇਸ਼ ਦੇਣ ਵਾਲਿਆਂ ਦਾ ਮਜ਼ਾਕ ਉਡਾਉਂਦੇ ਰਹੇ+ ਅਤੇ ਉਨ੍ਹਾਂ ਨੇ ਉਸ ਦੀਆਂ ਗੱਲਾਂ ਨੂੰ ਤੁੱਛ ਸਮਝਿਆ+ ਤੇ ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ।+ ਉਹ ਉਦੋਂ ਤਕ ਇਸ ਤਰ੍ਹਾਂ ਕਰਦੇ ਰਹੇ ਜਦ ਤਕ ਉਨ੍ਹਾਂ ਦੇ ਸੁਧਰਨ ਦੀ ਕੋਈ ਉਮੀਦ ਨਾ ਰਹੀ। ਅਖ਼ੀਰ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ।+
-
-
ਯਸਾਯਾਹ 42:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਕਿਸ ਨੇ ਯਾਕੂਬ ਨੂੰ ਲੁੱਟਣ ਲਈ ਦੇ ਦਿੱਤਾ
ਅਤੇ ਇਜ਼ਰਾਈਲ ਨੂੰ ਲੁਟੇਰਿਆਂ ਦੇ ਹੱਥ ਵਿਚ ਦੇ ਦਿੱਤਾ?
ਕੀ ਯਹੋਵਾਹ ਨੇ ਨਹੀਂ ਜਿਸ ਦੇ ਖ਼ਿਲਾਫ਼ ਅਸੀਂ ਪਾਪ ਕੀਤਾ?
-
-
ਯਿਰਮਿਯਾਹ 40:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਪਹਿਰੇਦਾਰਾਂ ਦੇ ਮੁਖੀ ਨੇ ਯਿਰਮਿਯਾਹ ਨੂੰ ਇਕ ਪਾਸੇ ਲਿਜਾ ਕੇ ਕਿਹਾ: “ਤੇਰੇ ਪਰਮੇਸ਼ੁਰ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਦੇਸ਼ ਉੱਤੇ ਬਿਪਤਾ ਆਵੇਗੀ। 3 ਇਸ ਲਈ ਯਹੋਵਾਹ ਆਪਣੇ ਕਹੇ ਮੁਤਾਬਕ ਇਸ ʼਤੇ ਬਿਪਤਾ ਲਿਆਇਆ ਹੈ ਕਿਉਂਕਿ ਤੁਸੀਂ ਲੋਕਾਂ ਨੇ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ। ਇਸੇ ਕਰਕੇ ਤੁਹਾਡਾ ਇਹ ਹਾਲ ਹੋਇਆ ਹੈ।+
-