14 ਇਸ ਤੋਂ ਬਾਅਦ ਉਸ ਨੇ ਦਾਊਦ ਦੇ ਸ਼ਹਿਰ+ ਲਈ ਘਾਟੀ ਵਿਚ ਗੀਹੋਨ+ ਦੇ ਪੱਛਮ ਵੱਲ ਇਕ ਬਾਹਰੀ ਕੰਧ ਬਣਾਈ ਜੋ ਮੱਛੀ ਫਾਟਕ+ ਤਕ ਸੀ ਤੇ ਉੱਥੋਂ ਇਹ ਕੰਧ ਸ਼ਹਿਰ ਨੂੰ ਘੇਰਦੇ ਹੋਏ ਓਫਲ ਤਕ ਜਾਂਦੀ ਸੀ।+ ਉਸ ਨੇ ਇਹ ਕੰਧ ਬਹੁਤ ਉੱਚੀ ਬਣਾਈ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ ਫ਼ੌਜ ਦੇ ਮੁਖੀ ਨਿਯੁਕਤ ਕੀਤੇ।