14 ਇਸ ਤੋਂ ਇਲਾਵਾ, ਰਾਜੇ ਅਰਤਹਸ਼ਸਤਾ+ ਨੇ ਜਿਸ ਦਿਨ ਤੋਂ ਮੈਨੂੰ ਯਹੂਦਾਹ ਦੇਸ਼ ਵਿਚ ਉਨ੍ਹਾਂ ਦਾ ਰਾਜਪਾਲ ਬਣਾਇਆ ਹੈ,+ ਹਾਂ, ਰਾਜਾ ਅਰਤਹਸ਼ਸਤਾ ਦੇ ਰਾਜ ਦੇ 20ਵੇਂ ਸਾਲ+ ਤੋਂ ਲੈ ਕੇ 32ਵੇਂ ਸਾਲ ਤਕ+ ਯਾਨੀ 12 ਸਾਲਾਂ ਤਕ ਨਾ ਮੈਂ ਤੇ ਨਾ ਹੀ ਮੇਰੇ ਭਰਾਵਾਂ ਨੇ ਉਹ ਖਾਣਾ ਖਾਧਾ ਜੋ ਰਾਜਪਾਲ ਲਈ ਠਹਿਰਾਇਆ ਜਾਂਦਾ ਸੀ।+