11 ਇਸ ਲਈ ਉਨ੍ਹਾਂ ਦੇ ਪਿਤਾ ਇਜ਼ਰਾਈਲ ਨੇ ਕਿਹਾ: “ਜੇ ਹੋਰ ਕੋਈ ਰਾਹ ਨਹੀਂ ਹੈ, ਤਾਂ ਇਸ ਤਰ੍ਹਾਂ ਕਰੋ: ਆਪਣੇ ਬੋਰਿਆਂ ਵਿਚ ਇਸ ਦੇਸ਼ ਦੀਆਂ ਵਧੀਆ ਤੋਂ ਵਧੀਆ ਚੀਜ਼ਾਂ ਉਸ ਆਦਮੀ ਲਈ ਤੋਹਫ਼ੇ ਵਜੋਂ ਲੈ ਜਾਓ।+ ਤੁਸੀਂ ਥੋੜ੍ਹਾ ਜਿਹਾ ਗੁੱਗਲ,+ ਥੋੜ੍ਹਾ ਜਿਹਾ ਸ਼ਹਿਦ, ਖ਼ੁਸ਼ਬੂਦਾਰ ਗੂੰਦ, ਰਾਲ਼ ਵਾਲਾ ਸੱਕ,+ ਪਿਸਤਾ ਅਤੇ ਬਦਾਮ ਲੈ ਜਾਓ।