3 ਰਾਜਾ ਆਪਣੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨੂੰ ਨਿਯੁਕਤ ਕਰੇ+ ਤਾਂਕਿ ਉਹ ਸਾਰੀਆਂ ਖ਼ੂਬਸੂਰਤ ਕੁਆਰੀਆਂ ਕੁੜੀਆਂ ਨੂੰ ਸ਼ੂਸ਼ਨ ਦੇ ਕਿਲੇ ਵਿਚ ਔਰਤਾਂ ਦੇ ਘਰ ਵਿਚ ਲੈ ਕੇ ਆਉਣ। ਉੱਥੇ ਉਨ੍ਹਾਂ ਨੂੰ ਰਾਜੇ ਦੇ ਅਧਿਕਾਰੀ ਅਤੇ ਔਰਤਾਂ ਦੇ ਨਿਗਰਾਨ ਹੇਗਈ+ ਦੀ ਦੇਖ-ਰੇਖ ਅਧੀਨ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਨਿਖਾਰਨ ਲਈ ਪ੍ਰਬੰਧ ਕੀਤੇ ਜਾਣ।