5 ਸ਼ੂਸ਼ਨ+ ਦੇ ਕਿਲੇ ਵਿਚ ਮਾਰਦਕਈ+ ਨਾਂ ਦਾ ਇਕ ਯਹੂਦੀ ਆਦਮੀ ਸੀ। ਉਹ ਯਾਈਰ ਦਾ ਪੁੱਤਰ, ਸ਼ਿਮਈ ਦਾ ਪੋਤਾ ਅਤੇ ਬਿਨਯਾਮੀਨੀ+ ਕੀਸ਼ ਦਾ ਪੜਪੋਤਾ ਸੀ 6 ਜੋ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਦੇ ਰਾਜਾ ਯਕਾਨਯਾਹ+ ਦੇ ਨਾਲ ਯਰੂਸ਼ਲਮ ਤੋਂ ਗ਼ੁਲਾਮ ਬਣਾ ਕੇ ਲੈ ਗਿਆ ਸੀ।