15 ਕਿਉਂਕਿ ਮਹਾਨ ਤੇ ਉੱਤਮ ਪਰਮੇਸ਼ੁਰ,
ਜੋ ਹਮੇਸ਼ਾ ਲਈ ਜੀਉਂਦਾ ਹੈ+ ਤੇ ਜਿਸ ਦਾ ਨਾਂ ਪਵਿੱਤਰ ਹੈ,+ ਇਹ ਕਹਿੰਦਾ ਹੈ:
“ਮੈਂ ਉੱਚੇ ਤੇ ਪਵਿੱਤਰ ਸਥਾਨ ਵਿਚ ਰਹਿੰਦਾ ਹਾਂ,+
ਪਰ ਉਨ੍ਹਾਂ ਨਾਲ ਵੀ ਰਹਿੰਦਾ ਹਾਂ ਜੋ ਕੁਚਲੇ ਹੋਏ ਅਤੇ ਮਨ ਦੇ ਹਲੀਮ ਹਨ
ਤਾਂਕਿ ਹਲੀਮ ਲੋਕਾਂ ਵਿਚ ਜਾਨ ਪਾਵਾਂ
ਅਤੇ ਕੁਚਲੇ ਹੋਇਆਂ ਦੇ ਦਿਲ ਵਿਚ ਜੋਸ਼ ਭਰ ਦਿਆਂ।+