-
ਜ਼ਬੂਰ 7:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਉਸ ਇਨਸਾਨ ਵੱਲ ਦੇਖ ਜਿਸ ਦੀ ਕੁੱਖ ਵਿਚ ਦੁਸ਼ਟਤਾ ਪਲ਼ ਰਹੀ ਹੈ;
ਮੁਸੀਬਤ ਉਸ ਦੇ ਗਰਭ ਵਿਚ ਹੈ ਅਤੇ ਉਹ ਝੂਠ ਨੂੰ ਜਨਮ ਦਿੰਦਾ ਹੈ।+
-
-
ਜ਼ਬੂਰ 7:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜੋ ਮੁਸੀਬਤ ਉਸ ਨੇ ਲਿਆਂਦੀ ਹੈ, ਉਹ ਉਸ ਦੇ ਆਪਣੇ ਹੀ ਸਿਰ ਆ ਪਵੇਗੀ;+
ਉਹ ਜੋ ਖ਼ੂਨ-ਖ਼ਰਾਬਾ ਕਰਦਾ ਹੈ, ਉਸ ਦਾ ਅੰਜਾਮ ਉਸ ਨੂੰ ਹੀ ਭੁਗਤਣਾ ਪਵੇਗਾ।
-
-
ਜ਼ਬੂਰ 37:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਸ ਆਦਮੀ ਕਰਕੇ ਪਰੇਸ਼ਾਨ ਨਾ ਹੋ
ਜੋ ਆਪਣੀਆਂ ਸਾਜ਼ਸ਼ਾਂ ਵਿਚ ਕਾਮਯਾਬ ਹੁੰਦਾ ਹੈ।+
-
-
ਕਹਾਉਤਾਂ 5:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਦੁਸ਼ਟ ਦੀਆਂ ਆਪਣੀਆਂ ਗ਼ਲਤੀਆਂ ਹੀ ਉਸ ਨੂੰ ਫਸਾ ਦਿੰਦੀਆਂ ਹਨ
ਅਤੇ ਉਹ ਆਪਣੇ ਹੀ ਪਾਪ ਦੀਆਂ ਰੱਸੀਆਂ ਨਾਲ ਬੱਝ ਜਾਵੇਗਾ।+
-
-
ਕਹਾਉਤਾਂ 26:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਿਹੜਾ ਟੋਆ ਪੁੱਟਦਾ ਹੈ, ਉਹ ਆਪ ਇਸ ਵਿਚ ਡਿਗ ਪਵੇਗਾ
ਅਤੇ ਜਿਹੜਾ ਪੱਥਰ ਨੂੰ ਰੋੜ੍ਹਦਾ ਹੈ, ਉਹ ਮੁੜ ਉਸੇ ਉੱਤੇ ਆ ਪਵੇਗਾ।+
-