15 ਦਾਊਦ, ਆਸਾਫ਼, ਹੇਮਾਨ ਤੇ ਰਾਜੇ ਦੇ ਦਰਸ਼ੀ ਯਦੂਥੂਨ ਦੇ ਹੁਕਮ ਅਨੁਸਾਰ+ ਗਾਇਕ ਯਾਨੀ ਆਸਾਫ਼ ਦੇ ਪੁੱਤਰ+ ਆਪੋ-ਆਪਣੀ ਜਗ੍ਹਾ ʼਤੇ ਖੜ੍ਹੇ ਸਨ; ਅਤੇ ਦਰਬਾਨ ਵੱਖੋ-ਵੱਖਰੇ ਦਰਵਾਜ਼ਿਆਂ ʼਤੇ ਤੈਨਾਤ ਸਨ।+ ਉਨ੍ਹਾਂ ਨੂੰ ਆਪਣੀ ਸੇਵਾ ਦਾ ਕੰਮ ਛੱਡਣ ਦੀ ਲੋੜ ਨਹੀਂ ਪਈ ਕਿਉਂਕਿ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਲਈ ਤਿਆਰੀਆਂ ਕੀਤੀਆਂ ਸਨ।