-
ਰਸੂਲਾਂ ਦੇ ਕੰਮ 13:34-37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਹੈ ਅਤੇ ਉਹ ਦੁਬਾਰਾ ਕਦੇ ਵੀ ਇਨਸਾਨੀ ਸਰੀਰ ਨਹੀਂ ਧਾਰੇਗਾ ਜਿਹੜਾ ਮਰ ਕੇ ਗਲ਼-ਸੜ ਜਾਂਦਾ ਹੈ। ਇਹ ਗੱਲ ਸੱਚ ਹੈ, ਇਸ ਬਾਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ: ‘ਦਾਊਦ ਨਾਲ ਕੀਤੇ ਭਰੋਸੇਯੋਗ ਵਾਅਦੇ ਅਨੁਸਾਰ ਮੈਂ ਤੁਹਾਡੇ ਨਾਲ ਅਟੱਲ ਪਿਆਰ ਕਰਾਂਗਾ।’+ 35 ਉਸ ਨੇ ਇਕ ਹੋਰ ਜ਼ਬੂਰ ਵਿਚ ਕਿਹਾ ਸੀ: ‘ਤੂੰ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਨਹੀਂ ਦੇਵੇਂਗਾ।’+ 36 ਇਕ ਪਾਸੇ ਦਾਊਦ ਸੀ ਜਿਸ ਨੇ ਆਪਣੀ ਜ਼ਿੰਦਗੀ ਦੌਰਾਨ ਪਰਮੇਸ਼ੁਰ ਦੀ ਸੇਵਾ ਕੀਤੀ* ਅਤੇ ਉਹ ਮੌਤ ਦੀ ਨੀਂਦ ਸੌਂ ਗਿਆ ਅਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਗਿਆ ਅਤੇ ਉਸ ਦਾ ਸਰੀਰ ਗਲ਼ ਗਿਆ।+ 37 ਦੂਜੇ ਪਾਸੇ ਉਹ ਸੀ ਜਿਸ ਨੂੰ ਪਰਮੇਸ਼ੁਰ ਨੇ ਜੀਉਂਦਾ ਕੀਤਾ ਸੀ ਅਤੇ ਜਿਸ ਦਾ ਸਰੀਰ ਨਾ ਗਲ਼ਿਆ।+
-