30 ਇਸ ਕਰਕੇ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਕਿਹਾ:+ “ਤੁਸੀਂ ਮੈਨੂੰ ਬਹੁਤ ਵੱਡੀ ਮੁਸੀਬਤ ਵਿਚ ਪਾ ਦਿੱਤਾ ਹੈ। ਤੁਹਾਡੀ ਇਸ ਹਰਕਤ ਕਰਕੇ ਇਸ ਦੇਸ਼ ਵਿਚ ਰਹਿਣ ਵਾਲੇ ਕਨਾਨੀ ਤੇ ਪਰਿੱਜੀ ਲੋਕ ਮੇਰੇ ਨਾਲ ਨਫ਼ਰਤ ਕਰਨਗੇ। ਅਸੀਂ ਗਿਣਤੀ ਵਿਚ ਬਹੁਤ ਥੋੜ੍ਹੇ ਹਾਂ ਅਤੇ ਉਹ ਜ਼ਰੂਰ ਇਕੱਠੇ ਹੋ ਕੇ ਸਾਡੇ ʼਤੇ ਹਮਲਾ ਕਰਨਗੇ। ਮੈਂ ਤੇ ਮੇਰਾ ਘਰ-ਬਾਰ ਸਭ ਕੁਝ ਤਬਾਹ ਹੋ ਜਾਵੇਗਾ।”