-
ਬਿਵਸਥਾ ਸਾਰ 6:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜੋ ਦੇਸ਼ ਉਸ ਨੇ ਤੁਹਾਨੂੰ ਦੇਣ ਦੀ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ+ ਅਤੇ ਉਹ ਤੁਹਾਨੂੰ ਵੱਡੇ-ਵੱਡੇ ਅਤੇ ਵਧੀਆ ਸ਼ਹਿਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ 11 ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਵਧੀਆ-ਵਧੀਆ ਚੀਜ਼ਾਂ ਨਾਲ ਭਰੇ ਘਰ ਦੇਵੇਗਾ ਜਿਨ੍ਹਾਂ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਉਹ ਹੌਦ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਉਹ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਦਰਖ਼ਤ ਦੇਵੇਗਾ ਜਿਹੜੇ ਤੁਸੀਂ ਨਹੀਂ ਲਾਏ ਅਤੇ ਜਦੋਂ ਤੁਸੀਂ ਖਾ-ਪੀ ਕੇ ਰੱਜ ਜਾਓਗੇ,+
-
-
ਯਹੋਸ਼ੁਆ 5:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਪਸਾਹ ਤੋਂ ਅਗਲੇ ਦਿਨ ਉਨ੍ਹਾਂ ਨੇ ਜ਼ਮੀਨ ਦੀ ਪੈਦਾਵਾਰ ਖਾਣੀ ਸ਼ੁਰੂ ਕੀਤੀ। ਉਸ ਦਿਨ ਉਨ੍ਹਾਂ ਨੇ ਬੇਖਮੀਰੀ ਰੋਟੀ+ ਅਤੇ ਭੁੰਨੇ ਹੋਏ ਦਾਣੇ ਖਾਧੇ। 12 ਜਿਸ ਦਿਨ ਉਨ੍ਹਾਂ ਨੇ ਦੇਸ਼ ਦੀ ਕੁਝ ਪੈਦਾਵਾਰ ਖਾਧੀ, ਉਸੇ ਦਿਨ ਤੋਂ ਮੰਨ ਮਿਲਣਾ ਬੰਦ ਹੋ ਗਿਆ; ਇਸ ਤੋਂ ਬਾਅਦ ਇਜ਼ਰਾਈਲੀਆਂ ਨੂੰ ਫਿਰ ਕਦੇ ਮੰਨ ਨਹੀਂ ਮਿਲਿਆ,+ ਪਰ ਉਹ ਉਸ ਸਾਲ ਤੋਂ ਕਨਾਨ ਦੇਸ਼ ਦੀ ਪੈਦਾਵਾਰ ਖਾਣ ਲੱਗੇ।+
-