-
ਕੂਚ 32:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਮਿਸਰੀ ਕਿਉਂ ਕਹਿਣ, ‘ਜਦੋਂ ਉਨ੍ਹਾਂ ਦਾ ਪਰਮੇਸ਼ੁਰ ਉਨ੍ਹਾਂ ਨੂੰ ਕੱਢ ਕੇ ਲੈ ਗਿਆ ਸੀ, ਤਾਂ ਉਸ ਵੇਲੇ ਉਸ ਦਾ ਇਰਾਦਾ ਬੁਰਾ ਸੀ। ਉਹ ਉਨ੍ਹਾਂ ਨੂੰ ਪਹਾੜਾਂ ਵਿਚ ਲਿਜਾ ਕੇ ਮਾਰਨਾ ਚਾਹੁੰਦਾ ਸੀ ਅਤੇ ਧਰਤੀ ਉੱਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਸੀ’?+ ਤੂੰ ਆਪਣੇ ਗੁੱਸੇ ਨੂੰ ਸ਼ਾਂਤ ਕਰ ਅਤੇ ਆਪਣੇ ਲੋਕਾਂ ਉੱਤੇ ਇਹ ਆਫ਼ਤ ਲਿਆਉਣ ਦੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ* ਕਰ।
-
-
ਗਿਣਤੀ 14:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜੇ ਤੂੰ ਇਨ੍ਹਾਂ ਲੋਕਾਂ ਨੂੰ ਇੱਕੋ ਵਾਰ ਵਿਚ ਮਾਰ ਮੁਕਾਇਆ, ਤਾਂ ਜਿਨ੍ਹਾਂ ਕੌਮਾਂ ਨੇ ਤੇਰੀ ਮਹਿਮਾ ਸੁਣੀ ਹੈ, ਉਹ ਕਹਿਣਗੀਆਂ: 16 ‘ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਇਹ ਦੇਸ਼ ਦੇਣ ਦੀ ਸਹੁੰ ਖਾਧੀ ਸੀ, ਪਰ ਉਹ ਇਨ੍ਹਾਂ ਨੂੰ ਇੱਥੇ ਨਹੀਂ ਲਿਆ ਸਕਿਆ, ਇਸ ਲਈ ਉਨ੍ਹਾਂ ਨੂੰ ਉਜਾੜ ਵਿਚ ਹੀ ਮਾਰ ਮੁਕਾਇਆ।’+
-
-
ਬਿਵਸਥਾ ਸਾਰ 32:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਮੈਂ ਇਹ ਨਹੀਂ ਕਿਹਾ: “ਮੈਂ ਉਨ੍ਹਾਂ ਨੂੰ ਖਿੰਡਾ ਦਿਆਂਗਾ;
ਮੈਂ ਇਨਸਾਨਾਂ ਵਿੱਚੋਂ ਉਨ੍ਹਾਂ ਦੀ ਯਾਦ ਮਿਟਾ ਦਿਆਂਗਾ,”
ਉਹ ਸ਼ਾਇਦ ਕਹਿੰਦੇ: “ਅਸੀਂ ਆਪਣੀ ਤਾਕਤ ਸਦਕਾ ਜਿੱਤੇ ਹਾਂ;+
ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ।”
-