-
ਗਿਣਤੀ 21:33-35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਇਸ ਤੋਂ ਬਾਅਦ ਉਹ ਮੁੜੇ ਅਤੇ ਬਾਸ਼ਾਨ ਦੇ ਰਾਹ ਪੈ ਗਏ। ਅਤੇ ਬਾਸ਼ਾਨ ਦਾ ਰਾਜਾ ਓਗ+ ਆਪਣੇ ਸਾਰੇ ਲੋਕਾਂ ਨਾਲ ਅਦਰਈ ਵਿਚ ਇਜ਼ਰਾਈਲੀਆਂ ਨਾਲ ਯੁੱਧ ਕਰਨ ਆਇਆ।+ 34 ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਉਸ ਤੋਂ ਨਾ ਡਰ+ ਕਿਉਂਕਿ ਮੈਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ+ ਅਤੇ ਤੂੰ ਉਸ ਦਾ ਉਹੀ ਹਾਲ ਕਰੇਂਗਾ ਜੋ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਦਾ ਕੀਤਾ ਸੀ ਜਿਹੜਾ ਹਸ਼ਬੋਨ ਵਿਚ ਰਹਿੰਦਾ ਸੀ।”+ 35 ਇਸ ਲਈ ਉਹ ਉਸ ਨੂੰ, ਉਸ ਦੇ ਪੁੱਤਰਾਂ ਅਤੇ ਲੋਕਾਂ ਨੂੰ ਉਦੋਂ ਤਕ ਮਾਰਦੇ ਰਹੇ ਜਦ ਤਕ ਸਾਰਿਆਂ ਨੂੰ ਮਾਰ ਨਹੀਂ ਦਿੱਤਾ ਗਿਆ+ ਅਤੇ ਉਨ੍ਹਾਂ ਨੇ ਉਸ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ।+
-