-
1 ਸਮੂਏਲ 17:45, 46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
45 ਦਾਊਦ ਨੇ ਫਲਿਸਤੀ ਨੂੰ ਜਵਾਬ ਦਿੱਤਾ: “ਤੂੰ ਮੇਰੇ ਖ਼ਿਲਾਫ਼ ਤਲਵਾਰ, ਬਰਛਾ ਤੇ ਨੇਜ਼ਾ ਲੈ ਕੇ ਆ ਰਿਹਾ ਹੈਂ,+ ਪਰ ਮੈਂ ਤੇਰੇ ਖ਼ਿਲਾਫ਼ ਇਜ਼ਰਾਈਲ ਦੀ ਫ਼ੌਜ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ+ ਦੇ ਨਾਂ ʼਤੇ ਆ ਰਿਹਾ ਹਾਂ ਜਿਸ ਨੂੰ ਤੂੰ ਲਲਕਾਰਿਆ* ਹੈ।+ 46 ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਵਿਚ ਦੇ ਦੇਵੇਗਾ+ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਤੇ ਤੇਰਾ ਸਿਰ ਵੱਢ ਦਿਆਂਗਾ; ਅਤੇ ਇਸੇ ਦਿਨ ਮੈਂ ਫਲਿਸਤੀ ਫ਼ੌਜੀਆਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਤੇ ਧਰਤੀ ਦੇ ਜੰਗਲੀ ਜਾਨਵਰਾਂ ਨੂੰ ਦੇ ਦਿਆਂਗਾ; ਅਤੇ ਸਾਰੀ ਧਰਤੀ ਦੇ ਲੋਕ ਜਾਣਨਗੇ ਕਿ ਇਜ਼ਰਾਈਲ ਦਾ ਪਰਮੇਸ਼ੁਰ ਹੀ ਸੱਚਾ ਪਰਮੇਸ਼ੁਰ ਹੈ।+
-
-
ਜ਼ਬੂਰ 20:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਬਿਪਤਾ ਦੇ ਦਿਨ ਯਹੋਵਾਹ ਤੇਰੀ ਪ੍ਰਾਰਥਨਾ ਦਾ ਜਵਾਬ ਦੇਵੇ।
ਯਾਕੂਬ ਦੇ ਪਰਮੇਸ਼ੁਰ ਦਾ ਨਾਂ ਤੇਰੀ ਹਿਫਾਜ਼ਤ ਕਰੇ।+
-