11 ਅਤੇ ਉਸ ਨੇ ਇਹ ਸੁੱਖਣਾ ਸੁੱਖੀ: “ਹੇ ਸੈਨਾਵਾਂ ਦੇ ਯਹੋਵਾਹ, ਜੇ ਤੂੰ ਆਪਣੀ ਦਾਸੀ ਦੇ ਕਸ਼ਟ ਵੱਲ ਧਿਆਨ ਦੇਵੇਂ ਅਤੇ ਮੈਨੂੰ ਯਾਦ ਰੱਖੇਂ ਅਤੇ ਆਪਣੀ ਦਾਸੀ ਨੂੰ ਨਾ ਭੁੱਲੇਂ ਤੇ ਆਪਣੀ ਦਾਸੀ ਨੂੰ ਇਕ ਪੁੱਤਰ ਬਖ਼ਸ਼ੇਂ,+ ਤਾਂ ਹੇ ਯਹੋਵਾਹ, ਮੈਂ ਉਹ ਪੁੱਤਰ ਤੈਨੂੰ ਸੌਂਪ ਦਿਆਂਗੀ ਤਾਂਕਿ ਉਹ ਸਾਰੀ ਜ਼ਿੰਦਗੀ ਤੇਰੀ ਸੇਵਾ ਕਰੇ। ਉਸ ਦੇ ਸਿਰ ʼਤੇ ਕਦੇ ਉਸਤਰਾ ਨਹੀਂ ਫਿਰੇਗਾ।”+