-
1 ਸਮੂਏਲ 26:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਅਬੀਸ਼ਈ ਨੇ ਦਾਊਦ ਨੂੰ ਕਿਹਾ: “ਅੱਜ ਪਰਮੇਸ਼ੁਰ ਨੇ ਤੇਰੇ ਦੁਸ਼ਮਣ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਹੈ।+ ਹੁਣ ਕਿਰਪਾ ਕਰ ਕੇ ਮੈਨੂੰ ਇਜਾਜ਼ਤ ਦੇ ਕਿ ਮੈਂ ਇਸ ਨੂੰ ਬਰਛੇ ਦੇ ਇਕ ਵਾਰ ਨਾਲ ਹੀ ਜ਼ਮੀਨ ਨਾਲ ਵਿੰਨ੍ਹ ਦਿਆਂ, ਮੈਨੂੰ ਦੂਜਾ ਵਾਰ ਕਰਨ ਦੀ ਲੋੜ ਨਹੀਂ ਪੈਣੀ।” 9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ: “ਉਸ ਨੂੰ ਨੁਕਸਾਨ ਨਾ ਪਹੁੰਚਾਈਂ ਕਿਉਂਕਿ ਕੌਣ ਯਹੋਵਾਹ ਦੇ ਚੁਣੇ ਹੋਏ+ ʼਤੇ ਹੱਥ ਚੁੱਕ ਕੇ ਨਿਰਦੋਸ਼ ਠਹਿਰ ਸਕਦਾ ਹੈ?”+ 10 ਦਾਊਦ ਨੇ ਅੱਗੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਯਹੋਵਾਹ ਉਸ ਨੂੰ ਆਪ ਹੀ ਮਾਰ ਦੇਵੇਗਾ+ ਜਾਂ ਇਕ ਦਿਨ ਉਸ ਦੀ ਮੌਤ ਤਾਂ ਹੋਣੀ ਹੀ ਹੈ+ ਜਾਂ ਫਿਰ ਉਹ ਯੁੱਧ ਵਿਚ ਜਾ ਕੇ ਮਰ-ਮੁੱਕ ਜਾਵੇਗਾ।+
-
-
ਜ਼ਬੂਰ 37:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਸ ਆਦਮੀ ਕਰਕੇ ਪਰੇਸ਼ਾਨ ਨਾ ਹੋ
ਜੋ ਆਪਣੀਆਂ ਸਾਜ਼ਸ਼ਾਂ ਵਿਚ ਕਾਮਯਾਬ ਹੁੰਦਾ ਹੈ।+
-