-
ਉਪਦੇਸ਼ਕ ਦੀ ਕਿਤਾਬ 3:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਕਿਉਂਕਿ ਜੋ ਅੰਜਾਮ ਇਨਸਾਨਾਂ ਦਾ ਹੁੰਦਾ ਹੈ, ਉਹੀ ਅੰਜਾਮ ਜਾਨਵਰਾਂ ਦਾ ਹੁੰਦਾ ਹੈ। ਇਨਸਾਨਾਂ ਅਤੇ ਜਾਨਵਰਾਂ ਦਾ ਇੱਕੋ ਜਿਹਾ ਅੰਜਾਮ ਹੁੰਦਾ ਹੈ,+ ਉਹ ਦੋਵੇਂ ਮਰਦੇ ਹਨ। ਸਾਰਿਆਂ ਵਿਚ ਜੀਵਨ ਦਾ ਸਾਹ ਹੁੰਦਾ ਹੈ।+ ਇਸ ਲਈ ਇਨਸਾਨ ਜਾਨਵਰਾਂ ਤੋਂ ਬਿਹਤਰ ਨਹੀਂ ਹੈ। ਸਭ ਕੁਝ ਵਿਅਰਥ ਹੈ! 20 ਸਾਰੇ ਇੱਕੋ ਜਗ੍ਹਾ ਜਾਂਦੇ ਹਨ।+ ਸਾਰਿਆਂ ਨੂੰ ਮਿੱਟੀ ਤੋਂ ਬਣਾਇਆ ਗਿਆ ਹੈ+ ਅਤੇ ਸਾਰੇ ਮਿੱਟੀ ਵਿਚ ਮੁੜ ਜਾਂਦੇ ਹਨ।+
-
-
ਉਪਦੇਸ਼ਕ ਦੀ ਕਿਤਾਬ 9:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ,+ ਭਾਵੇਂ ਉਹ ਧਰਮੀ ਹੋਵੇ ਜਾਂ ਦੁਸ਼ਟ,+ ਚੰਗਾ ਤੇ ਸ਼ੁੱਧ ਹੋਵੇ ਜਾਂ ਅਸ਼ੁੱਧ, ਬਲ਼ੀਆਂ ਚੜ੍ਹਾਉਂਦਾ ਹੋਵੇ ਜਾਂ ਬਲ਼ੀਆਂ ਨਾ ਚੜ੍ਹਾਉਂਦਾ ਹੋਵੇ। ਚੰਗੇ ਅਤੇ ਪਾਪੀ ਇਨਸਾਨ ਦਾ ਇੱਕੋ ਜਿਹਾ ਹਸ਼ਰ ਹੁੰਦਾ ਹੈ; ਬਿਨਾਂ ਸੋਚੇ-ਸਮਝੇ ਸਹੁੰ ਖਾਣ ਵਾਲੇ ਦਾ ਅਤੇ ਸੋਚ-ਸਮਝ ਕੇ ਸਹੁੰ ਖਾਣ ਵਾਲੇ ਦਾ ਇੱਕੋ ਜਿਹਾ ਹਾਲ ਹੁੰਦਾ ਹੈ। 3 ਮੈਂ ਧਰਤੀ ਉੱਤੇ ਇਹ ਦੁੱਖ ਦੀ ਗੱਲ ਦੇਖੀ ਹੈ: ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ,+ ਇਸ ਕਰਕੇ ਇਨਸਾਨ ਦਾ ਦਿਲ ਬੁਰਾਈ ਨਾਲ ਭਰਿਆ ਰਹਿੰਦਾ ਹੈ; ਸਾਰੀ ਜ਼ਿੰਦਗੀ ਉਸ ਦੇ ਦਿਲ ਵਿਚ ਪਾਗਲਪੁਣਾ ਰਹਿੰਦਾ ਹੈ ਤੇ ਅਖ਼ੀਰ ਉਹ ਮਰ ਜਾਂਦਾ ਹੈ!*
-
-
ਉਪਦੇਸ਼ਕ ਦੀ ਕਿਤਾਬ 9:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਮੈਂ ਧਰਤੀ ਉੱਤੇ ਇਹ ਵੀ ਦੇਖਿਆ ਹੈ ਕਿ ਤੇਜ਼ ਦੌੜਨ ਵਾਲਾ ਹਮੇਸ਼ਾ ਦੌੜ ਨਹੀਂ ਜਿੱਤਦਾ ਅਤੇ ਨਾ ਹੀ ਬਲਵਾਨ ਹਮੇਸ਼ਾ ਲੜਾਈ ਜਿੱਤਦਾ ਹੈ,+ ਨਾ ਬੁੱਧੀਮਾਨ ਕੋਲ ਹਮੇਸ਼ਾ ਖਾਣ ਲਈ ਰੋਟੀ ਹੁੰਦੀ ਹੈ, ਨਾ ਅਕਲਮੰਦ ਕੋਲ ਹਮੇਸ਼ਾ ਧਨ-ਦੌਲਤ ਹੁੰਦੀ ਹੈ+ ਅਤੇ ਨਾ ਹੀ ਗਿਆਨਵਾਨ ਨੂੰ ਹਮੇਸ਼ਾ ਕਾਮਯਾਬੀ ਹਾਸਲ ਹੁੰਦੀ ਹੈ+ ਕਿਉਂਕਿ ਹਰ ਕਿਸੇ ʼਤੇ ਬੁਰਾ ਸਮਾਂ ਆਉਂਦਾ ਹੈ ਅਤੇ ਕਿਸੇ ਨਾਲ ਅਚਾਨਕ ਕੁਝ ਵੀ ਵਾਪਰ ਸਕਦਾ ਹੈ।
-