-
ਹਿਜ਼ਕੀਏਲ 22:20-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜਿਵੇਂ ਚਾਂਦੀ, ਤਾਂਬਾ, ਲੋਹਾ, ਸਿੱਕਾ ਅਤੇ ਟੀਨ ਇਕੱਠਾ ਕਰ ਕੇ ਭੱਠੀ ਵਿਚ ਪਾਇਆ ਜਾਂਦਾ ਹੈ ਅਤੇ ਅੱਗ ਨੂੰ ਹੋਰ ਤੇਜ਼ ਕਰਨ ਲਈ ਹਵਾ ਦਿੱਤੀ ਜਾਂਦੀ ਹੈ ਤਾਂਕਿ ਇਹ ਸਾਰੀਆਂ ਧਾਤਾਂ ਪਿਘਲ ਜਾਣ, ਉਸੇ ਤਰ੍ਹਾਂ ਮੈਂ ਕ੍ਰੋਧ ਅਤੇ ਗੁੱਸੇ ਵਿਚ ਆ ਕੇ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਨੂੰ ਹਵਾ ਦੇ ਕੇ ਤੁਹਾਨੂੰ ਪਿਘਲਾ ਦਿਆਂਗਾ।+ 21 ਹਾਂ, ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਗੁੱਸੇ ਦੀ ਅੱਗ ਨੂੰ ਹਵਾ ਦਿਆਂਗਾ+ ਅਤੇ ਤੁਸੀਂ ਸ਼ਹਿਰ ਦੇ ਅੰਦਰ ਪਿਘਲ ਜਾਓਗੇ।+ 22 ਜਿਵੇਂ ਚਾਂਦੀ ਭੱਠੀ ਵਿਚ ਪਿਘਲ ਜਾਂਦੀ ਹੈ, ਉਸੇ ਤਰ੍ਹਾਂ ਤੁਸੀਂ ਵੀ ਸ਼ਹਿਰ ਵਿਚ ਪਿਘਲ ਜਾਓਗੇ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਹੀ ਤੁਹਾਡੇ ਉੱਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।’”
-