-
2 ਰਾਜਿਆਂ 25:18-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਮੁੱਖ ਪੁਜਾਰੀ ਸਰਾਯਾਹ,+ ਦੂਸਰੇ ਪੁਜਾਰੀ ਸਫ਼ਨਯਾਹ+ ਅਤੇ ਤਿੰਨ ਦਰਬਾਨਾਂ ਨੂੰ ਵੀ ਲੈ ਗਿਆ।+ 19 ਉਹ ਸ਼ਹਿਰ ਵਿੱਚੋਂ ਇਕ ਦਰਬਾਰੀ ਨੂੰ ਲੈ ਗਿਆ ਜੋ ਫ਼ੌਜੀਆਂ ਉੱਤੇ ਅਧਿਕਾਰੀ ਸੀ ਅਤੇ ਸ਼ਹਿਰ ਵਿਚ ਮਿਲੇ ਰਾਜੇ ਦੇ ਪੰਜ ਸਲਾਹਕਾਰਾਂ ਨੂੰ, ਫ਼ੌਜ ਦੇ ਮੁਖੀ ਦੇ ਸਕੱਤਰ ਨੂੰ ਜੋ ਦੇਸ਼ ਦੇ ਲੋਕਾਂ ਨੂੰ ਫ਼ੌਜ ਵਿਚ ਭਰਤੀ ਕਰਦਾ ਸੀ ਅਤੇ ਦੇਸ਼ ਦੇ ਆਮ ਲੋਕਾਂ ਵਿੱਚੋਂ 60 ਆਦਮੀਆਂ ਨੂੰ ਲੈ ਗਿਆ ਜੋ ਅਜੇ ਵੀ ਸ਼ਹਿਰ ਵਿਚ ਸਨ। 20 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ+ ਉਨ੍ਹਾਂ ਨੂੰ ਰਿਬਲਾਹ ਵਿਚ ਬਾਬਲ ਦੇ ਰਾਜੇ ਕੋਲ ਲੈ ਆਇਆ।+ 21 ਬਾਬਲ ਦੇ ਰਾਜੇ ਨੇ ਹਮਾਥ ਦੇਸ਼ ਦੇ ਰਿਬਲਾਹ ਸ਼ਹਿਰ ਵਿਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ।+ ਇਸ ਤਰ੍ਹਾਂ ਯਹੂਦਾਹ ਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ।+
-