20 ਭਾਵੇਂ ਯਹੋਵਾਹ ਤੈਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ,+ ਪਰ ਤੇਰਾ ਮਹਾਨ ਸਿੱਖਿਅਕ ਅੱਗੇ ਤੋਂ ਖ਼ੁਦ ਨੂੰ ਲੁਕਾਏਗਾ ਨਹੀਂ ਤੇ ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ।+ 21 ਜੇ ਕਦੇ ਤੁਸੀਂ ਭਟਕ ਕੇ ਸੱਜੇ ਜਾਂ ਖੱਬੇ ਪਾਸੇ ਨੂੰ ਮੁੜ ਗਏ, ਤਾਂ ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ, “ਰਾਹ ਇਹੋ ਹੀ ਹੈ।+ ਇਸ ਉੱਤੇ ਚੱਲੋ।”+