25 ਬਹੁਤ ਸਮਾਂ ਪਹਿਲਾਂ ਤੂੰ ਧਰਤੀ ਦੀ ਨੀਂਹ ਰੱਖੀ
ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹੈ।+
26 ਉਹ ਨਾਸ਼ ਹੋ ਜਾਣਗੇ, ਪਰ ਤੂੰ ਹਮੇਸ਼ਾ ਰਹੇਂਗਾ;
ਉਹ ਸਾਰੇ ਇਕ ਕੱਪੜੇ ਵਾਂਗ ਘਸ ਜਾਣਗੇ।
ਤੂੰ ਕੱਪੜਿਆਂ ਵਾਂਗ ਉਨ੍ਹਾਂ ਨੂੰ ਬਦਲ ਦੇਵੇਂਗਾ ਅਤੇ ਉਹ ਮਿਟ ਜਾਣਗੇ।
27 ਪਰ ਤੂੰ ਕਦੀ ਨਹੀਂ ਬਦਲਦਾ ਅਤੇ ਤੇਰੀ ਜ਼ਿੰਦਗੀ ਦਾ ਕੋਈ ਅੰਤ ਨਹੀਂ।+