-
ਬਿਵਸਥਾ ਸਾਰ 28:49-51ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
49 “ਯਹੋਵਾਹ ਧਰਤੀ ਦੇ ਦੂਜੇ ਪਾਸਿਓਂ ਤੁਹਾਡੇ ਖ਼ਿਲਾਫ਼ ਇਕ ਕੌਮ ਘੱਲੇਗਾ+ ਜੋ ਇਕ ਉਕਾਬ ਵਾਂਗ ਤੁਹਾਡੇ ʼਤੇ ਝਪੱਟਾ ਮਾਰੇਗੀ।+ ਤੁਸੀਂ ਉਸ ਕੌਮ ਦੀ ਭਾਸ਼ਾ ਨਹੀਂ ਸਮਝੋਗੇ।+ 50 ਉਹ ਖੂੰਖਾਰ ਕੌਮ ਨਾ ਤਾਂ ਬੁੱਢਿਆਂ ਦਾ ਲਿਹਾਜ਼ ਕਰੇਗੀ ਅਤੇ ਨਾ ਹੀ ਬੱਚਿਆਂ ʼਤੇ ਤਰਸ ਖਾਏਗੀ।+ 51 ਉਹ ਤੁਹਾਡੇ ਪਾਲਤੂ ਪਸ਼ੂਆਂ ਦੇ ਬੱਚੇ ਅਤੇ ਤੁਹਾਡੀ ਜ਼ਮੀਨ ਦੀ ਪੈਦਾਵਾਰ ਖਾ ਜਾਣਗੇ ਜਦ ਤਕ ਤੁਸੀਂ ਨਾਸ਼ ਨਹੀਂ ਹੋ ਜਾਂਦੇ। ਉਹ ਤੁਹਾਡੇ ਲਈ ਅਨਾਜ ਦਾ ਇਕ ਦਾਣਾ ਤਕ ਨਹੀਂ ਛੱਡਣਗੇ ਅਤੇ ਨਾ ਹੀ ਨਵਾਂ ਦਾਖਰਸ, ਤੇਲ, ਗਾਂਵਾਂ-ਬਲਦਾਂ ਅਤੇ ਭੇਡਾਂ ਦੇ ਬੱਚੇ ਛੱਡਣਗੇ ਜਦ ਤਕ ਉਹ ਤੁਹਾਨੂੰ ਨਾਸ਼ ਨਹੀਂ ਕਰ ਦਿੰਦੇ।+
-
-
ਯਿਰਮਿਯਾਹ 5:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਉਹ ਤੇਰੀਆਂ ਫ਼ਸਲਾਂ ਅਤੇ ਤੇਰੀ ਰੋਟੀ ਚੱਟ ਕਰ ਜਾਣਗੇ।+
ਉਹ ਤੇਰੇ ਧੀਆਂ-ਪੁੱਤਰਾਂ ਨੂੰ ਚੱਟ ਕਰ ਜਾਣਗੇ।
ਉਹ ਤੇਰੀਆਂ ਭੇਡਾਂ-ਬੱਕਰੀਆਂ ਅਤੇ ਤੇਰੇ ਗਾਂਵਾਂ-ਬਲਦਾਂ ਨੂੰ ਚੱਟ ਕਰ ਜਾਣਗੇ।
ਉਹ ਤੇਰੇ ਅੰਗੂਰਾਂ ਦੇ ਬਾਗ਼ ਅਤੇ ਤੇਰੇ ਅੰਜੀਰਾਂ ਦੇ ਦਰਖ਼ਤ ਚੱਟ ਕਰ ਜਾਣਗੇ।
ਉਨ੍ਹਾਂ ਦੇ ਹਥਿਆਰ ਤੇਰੇ ਕਿਲੇਬੰਦ ਸ਼ਹਿਰਾਂ ਨੂੰ ਢਾਹ ਦੇਣਗੇ ਜਿਨ੍ਹਾਂ ʼਤੇ ਤੈਨੂੰ ਭਰੋਸਾ ਹੈ।”
-