4 ਹੁਣ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਭਰਾਵਾਂ ਨੂੰ ਆਰਾਮ ਬਖ਼ਸ਼ਿਆ ਹੈ, ਠੀਕ ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।+ ਇਸ ਲਈ ਹੁਣ ਤੁਸੀਂ ਉਸ ਇਲਾਕੇ ਵਿਚ ਆਪਣੇ ਤੰਬੂਆਂ ਵਿਚ ਵਾਪਸ ਜਾ ਸਕਦੇ ਹੋ ਜੋ ਇਲਾਕਾ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਯਰਦਨ ਦੇ ਦੂਜੇ ਪਾਸੇ ਕਬਜ਼ਾ ਕਰਨ ਲਈ ਦਿੱਤਾ ਸੀ।+