29 ਬਾਬਲ ʼਤੇ ਹਮਲਾ ਕਰਨ ਲਈ ਤੀਰਅੰਦਾਜ਼ਾਂ ਨੂੰ ਸੱਦੋ,
ਉਨ੍ਹਾਂ ਸਾਰਿਆਂ ਨੂੰ ਜੋ ਕਮਾਨਾਂ ਕੱਸਦੇ ਹਨ।+
ਉਸ ਦੀ ਘੇਰਾਬੰਦੀ ਕਰੋ; ਕਿਸੇ ਨੂੰ ਵੀ ਬਚ ਕੇ ਜਾਣ ਨਾ ਦਿਓ।
ਉਸ ਤੋਂ ਉਸ ਦੇ ਕੰਮਾਂ ਦਾ ਲੇਖਾ ਲਵੋ।+
ਉਸ ਦਾ ਵੀ ਉਹੀ ਹਸ਼ਰ ਕਰੋ ਜੋ ਉਸ ਨੇ ਦੂਜਿਆਂ ਦਾ ਕੀਤਾ ਹੈ+
ਕਿਉਂਕਿ ਉਸ ਨੇ ਹੰਕਾਰ ਵਿਚ ਆ ਕੇ ਯਹੋਵਾਹ ਦੇ ਖ਼ਿਲਾਫ਼ ਕੰਮ ਕੀਤਾ ਹੈ,
ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਖ਼ਿਲਾਫ਼।+