-
ਯਿਰਮਿਯਾਹ 48:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ, ਉਹ ਬਹੁਤ ਹੰਕਾਰੀ ਹੈ।
ਹਾਂ, ਉਹ ਹੈਂਕੜਬਾਜ਼, ਘਮੰਡੀ ਅਤੇ ਹੰਕਾਰੀ ਹੈ, ਉਸ ਦੇ ਦਿਲ ਵਿਚ ਆਕੜ ਹੈ।”+
-
-
ਸਫ਼ਨਯਾਹ 2:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਲਈ ਮੈਂ ਆਪਣੀ ਸਹੁੰ ਖਾਂਦਾ ਹਾਂ,” ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ,
“ਮੋਆਬ ਸਦੂਮ ਵਾਂਗ ਬਣ ਜਾਵੇਗਾ+
ਅਤੇ ਅੰਮੋਨੀ ਗਮੋਰਾ* ਵਾਂਗ ਬਣ ਜਾਣਗੇ,+
ਉਨ੍ਹਾਂ ਦਾ ਇਲਾਕਾ ਬਿੱਛੂ ਬੂਟੀਆਂ ਦੀ ਜਗ੍ਹਾ ਅਤੇ ਲੂਣ ਦਾ ਟੋਆ ਬਣ ਜਾਵੇਗਾ ਤੇ ਹਮੇਸ਼ਾ ਲਈ ਵੀਰਾਨ ਹੋ ਜਾਵੇਗਾ।+
ਮੇਰੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ
ਅਤੇ ਮੇਰੀ ਕੌਮ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਕੱਢ ਦੇਣਗੇ।
10 ਉਨ੍ਹਾਂ ਦੇ ਘਮੰਡ ਦਾ ਇਹੀ ਅੰਜਾਮ ਹੋਵੇਗਾ+
ਕਿਉਂਕਿ ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਦੇ ਲੋਕਾਂ ਦਾ ਮਖੌਲ ਉਡਾਇਆ ਅਤੇ ਆਪਣੇ ਆਪ ਨੂੰ ਉਨ੍ਹਾਂ ਤੋਂ ਉੱਚਾ ਕੀਤਾ।
-