31 ਹਾਇ ਉਨ੍ਹਾਂ ਉੱਤੇ ਜਿਹੜੇ ਮਦਦ ਲਈ ਮਿਸਰ ਨੂੰ ਜਾਂਦੇ ਹਨ,+
ਜਿਨ੍ਹਾਂ ਨੂੰ ਘੋੜਿਆਂ ʼਤੇ ਭਰੋਸਾ ਹੈ,+
ਜਿਨ੍ਹਾਂ ਨੂੰ ਯੁੱਧ ਦੇ ਰਥਾਂ ʼਤੇ ਉਮੀਦ ਹੈ ਕਿਉਂਕਿ ਉਹ ਬਹੁਤ ਸਾਰੇ ਹਨ
ਅਤੇ ਯੁੱਧ ਦੇ ਘੋੜਿਆਂ ʼਤੇ ਕਿਉਂਕਿ ਉਹ ਤਾਕਤਵਰ ਹਨ।
ਪਰ ਉਹ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਵੱਲ ਨਹੀਂ ਤੱਕਦੇ,
ਉਹ ਯਹੋਵਾਹ ਦੀ ਖੋਜ ਨਹੀਂ ਕਰਦੇ।