-
2 ਰਾਜਿਆਂ 20:8-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਹਿਜ਼ਕੀਯਾਹ ਨੇ ਯਸਾਯਾਹ ਨੂੰ ਪੁੱਛਿਆ ਸੀ: “ਇਸ ਗੱਲ ਦੀ ਕੀ ਨਿਸ਼ਾਨੀ ਹੈ+ ਕਿ ਯਹੋਵਾਹ ਮੈਨੂੰ ਠੀਕ ਕਰ ਦੇਵੇਗਾ ਅਤੇ ਮੈਂ ਤੀਸਰੇ ਦਿਨ ਯਹੋਵਾਹ ਦੇ ਭਵਨ ਵਿਚ ਜਾਵਾਂਗਾ?” 9 ਯਸਾਯਾਹ ਨੇ ਜਵਾਬ ਦਿੱਤਾ: “ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨੀ ਹੈ ਜਿਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਆਪਣਾ ਕਿਹਾ ਬਚਨ ਪੂਰਾ ਕਰੇਗਾ: ਤੂੰ ਕੀ ਚਾਹੁੰਦਾ ਹੈਂ, ਪੌੜੀਆਂ* ਉੱਤੇ ਪਰਛਾਵਾਂ ਦਸ ਪੌਡੇ ਅੱਗੇ ਵਧੇ ਜਾਂ ਦਸ ਪੌਡੇ ਪਿੱਛੇ ਮੁੜੇ?”+ 10 ਹਿਜ਼ਕੀਯਾਹ ਨੇ ਕਿਹਾ: “ਪਰਛਾਵੇਂ ਦਾ ਦਸ ਪੌਡੇ ਅੱਗੇ ਜਾਣਾ ਤਾਂ ਸੌਖੀ ਜਿਹੀ ਗੱਲ ਹੈ, ਪਰ ਦਸ ਪੌਡੇ ਪਿੱਛੇ ਮੁੜਨਾ ਔਖਾ ਹੈ।” 11 ਇਸ ਲਈ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਆਹਾਜ਼ ਦੀਆਂ ਪੌੜੀਆਂ ʼਤੇ ਪਰਛਾਵੇਂ ਨੂੰ ਦਸ ਪੌਡੇ ਪਿੱਛੇ ਮੋੜ ਦਿੱਤਾ ਜੋ ਪਹਿਲਾਂ ਹੀ ਪੌਡਿਆਂ ʼਤੇ ਥੱਲੇ ਵੱਲ ਨੂੰ ਪੈ ਚੁੱਕਾ ਸੀ।+
-