-
ਯਹੋਸ਼ੁਆ 4:21-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਿਰ ਉਸ ਨੇ ਇਜ਼ਰਾਈਲੀਆਂ ਨੂੰ ਕਿਹਾ: “ਭਵਿੱਖ ਵਿਚ ਜਦੋਂ ਤੁਹਾਡੇ ਬੱਚੇ ਤੁਹਾਡੇ ਤੋਂ ਪੁੱਛਣ, ‘ਇਨ੍ਹਾਂ ਪੱਥਰਾਂ ਦਾ ਕੀ ਮਤਲਬ ਹੈ?’+ 22 ਤਾਂ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਇਓ: ‘ਇਜ਼ਰਾਈਲ ਨੇ ਸੁੱਕੀ ਜ਼ਮੀਨ ਉੱਤੋਂ ਦੀ ਯਰਦਨ ਪਾਰ ਕੀਤਾ ਸੀ+ 23 ਜਦੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਅੱਗੇ ਯਰਦਨ ਦੇ ਪਾਣੀਆਂ ਨੂੰ ਸੁਕਾ ਦਿੱਤਾ ਸੀ ਜਦ ਤਕ ਉਹ ਪਾਰ ਨਾ ਲੰਘ ਗਏ, ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਲਾਲ ਸਮੁੰਦਰ ਨਾਲ ਕੀਤਾ ਸੀ ਜਦੋਂ ਉਸ ਨੇ ਸਾਡੇ ਸਾਮ੍ਹਣੇ ਇਸ ਨੂੰ ਸੁਕਾ ਦਿੱਤਾ ਸੀ ਜਦ ਤਕ ਅਸੀਂ ਪਾਰ ਨਾ ਲੰਘ ਗਏ।+ 24 ਇਹ ਉਸ ਨੇ ਇਸ ਲਈ ਕੀਤਾ ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਜਾਣ ਲੈਣ ਕਿ ਯਹੋਵਾਹ ਦਾ ਹੱਥ ਕਿੰਨਾ ਸ਼ਕਤੀਸ਼ਾਲੀ ਹੈ,+ ਨਾਲੇ ਇਸ ਲਈ ਵੀ ਕਿ ਤੁਸੀਂ ਹਮੇਸ਼ਾ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨੋ।’”
-