26 ਯਹੂਦਾਹ ਦੇ ਸ਼ਹਿਰਾਂ ਤੋਂ, ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਥਾਵਾਂ ਤੋਂ, ਬਿਨਯਾਮੀਨ ਦੇ ਇਲਾਕੇ+ ਤੋਂ, ਨੀਵੇਂ ਇਲਾਕਿਆਂ+ ਤੋਂ, ਪਹਾੜੀ ਇਲਾਕਿਆਂ ਤੋਂ ਅਤੇ ਨੇਗੇਬ ਤੋਂ ਲੋਕ ਆਉਣਗੇ ਅਤੇ ਆਪਣੇ ਨਾਲ ਹੋਮ-ਬਲ਼ੀਆਂ,+ ਬਲ਼ੀਆਂ,+ ਅਨਾਜ ਦੇ ਚੜ੍ਹਾਵੇ,+ ਲੋਬਾਨ ਅਤੇ ਧੰਨਵਾਦ ਦੀਆਂ ਬਲ਼ੀਆਂ ਯਹੋਵਾਹ ਦੇ ਘਰ ਵਿਚ ਲਿਆਉਣਗੇ।+