-
ਬਿਵਸਥਾ ਸਾਰ 13:6-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਜੇ ਤੇਰਾ ਸਕਾ ਭਰਾ ਜਾਂ ਤੇਰਾ ਪੁੱਤਰ ਜਾਂ ਤੇਰੀ ਧੀ ਜਾਂ ਤੇਰੀ ਪਿਆਰੀ ਪਤਨੀ ਜਾਂ ਤੇਰਾ ਜਿਗਰੀ ਦੋਸਤ ਤੈਨੂੰ ਗੁਪਤ ਵਿਚ ਭਰਮਾ ਕੇ ਹੋਰ ਦੇਵਤਿਆਂ ਦੀ ਭਗਤੀ ਕਰਨ ਲਈ ਕਹੇ+ ਜਿਨ੍ਹਾਂ ਨੂੰ ਨਾ ਤੂੰ ਜਾਣਦਾ ਹੈਂ ਤੇ ਨਾ ਹੀ ਤੇਰੇ ਪਿਉ-ਦਾਦੇ ਜਾਣਦੇ ਸਨ, 7 ਭਾਵੇਂ ਇਹ ਦੇਵਤੇ ਤੁਹਾਡੇ ਆਲੇ-ਦੁਆਲੇ ਰਹਿੰਦੀਆਂ ਕੌਮਾਂ ਦੇ ਹੋਣ ਜਾਂ ਦੂਰ ਰਹਿੰਦੀਆਂ ਕੌਮਾਂ ਦੇ ਹੋਣ ਜਾਂ ਇਹ ਦੇਸ਼ ਦੇ ਕਿਸੇ ਵੀ ਕੋਨੇ ਤੋਂ ਹੋਣ, 8 ਤੂੰ ਉਸ ਦੀਆਂ ਗੱਲਾਂ ਵਿਚ ਨਾ ਆਈਂ ਅਤੇ ਉਸ ਦੀ ਗੱਲ ਨਾ ਸੁਣੀਂ।+ ਤੂੰ ਨਾ ਉਸ ਉੱਤੇ ਤਰਸ ਖਾਈਂ ਤੇ ਨਾ ਹੀ ਉਸ ʼਤੇ ਦਇਆ ਕਰੀਂ ਅਤੇ ਨਾ ਹੀ ਉਸ ਦੀ ਰੱਖਿਆ ਕਰੀਂ। 9 ਇਸ ਦੀ ਬਜਾਇ, ਤੂੰ ਉਸ ਨੂੰ ਜ਼ਰੂਰ ਜਾਨੋਂ ਮਾਰ ਦੇਈਂ।+ ਉਸ ਨੂੰ ਜਾਨੋਂ ਮਾਰਨ ਲਈ ਸਭ ਤੋਂ ਪਹਿਲਾਂ ਤੇਰਾ ਹੱਥ ਉੱਠੇ ਅਤੇ ਫਿਰ ਦੂਜੇ ਲੋਕਾਂ ਦਾ।+
-
-
ਬਿਵਸਥਾ ਸਾਰ 32:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਉਹ ਪਰਮੇਸ਼ੁਰ ਨੂੰ ਨਹੀਂ, ਸਗੋਂ ਦੁਸ਼ਟ ਦੂਤਾਂ ਨੂੰ ਬਲ਼ੀਆਂ ਚੜ੍ਹਾਉਂਦੇ ਸਨ,+
ਹਾਂ, ਅਜਿਹੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ,
ਨਵੇਂ-ਨਵੇਂ ਦੇਵਤਿਆਂ ਨੂੰ ਜਿਹੜੇ ਹੁਣੇ-ਹੁਣੇ ਬਣੇ ਹਨ,
ਜਿਨ੍ਹਾਂ ਨੂੰ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ।
-
-
ਯਿਰਮਿਯਾਹ 19:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਮੈਂ ਇਹ ਸਭ ਇਸ ਲਈ ਕਰਾਂਗਾ ਕਿਉਂਕਿ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਹੈ+ ਅਤੇ ਉਨ੍ਹਾਂ ਨੇ ਇਸ ਜਗ੍ਹਾ ਦਾ ਜੋ ਹਾਲ ਕੀਤਾ ਹੈ, ਉਸ ਕਰਕੇ ਇਹ ਪਛਾਣੀ ਹੀ ਨਹੀਂ ਜਾਂਦੀ।+ ਇੱਥੇ ਉਹ ਦੂਜੇ ਦੇਵਤਿਆਂ ਨੂੰ ਬਲ਼ੀਆਂ ਚੜ੍ਹਾ ਰਹੇ ਹਨ ਜਿਨ੍ਹਾਂ ਨੂੰ ਨਾ ਤਾਂ ਉਹ, ਨਾ ਹੀ ਉਨ੍ਹਾਂ ਦੇ ਪਿਉ-ਦਾਦੇ ਅਤੇ ਨਾ ਹੀ ਯਹੂਦਾਹ ਦੇ ਰਾਜੇ ਜਾਣਦੇ ਸਨ। ਉਨ੍ਹਾਂ ਨੇ ਇਸ ਜਗ੍ਹਾ ਨੂੰ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਭਰ ਦਿੱਤਾ ਹੈ।+
-