4 ਮੈਂ ਸਵਰਗੋਂ ਇਕ ਹੋਰ ਆਵਾਜ਼ ਸੁਣੀ ਜਿਸ ਨੇ ਕਿਹਾ: “ਹੇ ਮੇਰੇ ਲੋਕੋ, ਜੇ ਤੁਸੀਂ ਉਸ ਦੇ ਪਾਪਾਂ ਦੇ ਹਿੱਸੇਦਾਰ ਨਹੀਂ ਬਣਨਾ ਚਾਹੁੰਦੇ ਅਤੇ ਨਹੀਂ ਚਾਹੁੰਦੇ ਕਿ ਉਸ ਉੱਤੇ ਆਈਆਂ ਆਫ਼ਤਾਂ ਤੁਹਾਡੇ ਉੱਤੇ ਆਉਣ,+ ਤਾਂ ਉਸ ਵਿੱਚੋਂ ਨਿਕਲ ਆਓ।+ 5 ਕਿਉਂਕਿ ਉਸ ਦੇ ਪਾਪਾਂ ਦਾ ਢੇਰ ਆਕਾਸ਼ ਤਕ ਲੱਗ ਗਿਆ ਹੈ+ ਅਤੇ ਪਰਮੇਸ਼ੁਰ ਨੇ ਉਸ ਦੇ ਬੁਰੇ ਕੰਮਾਂ ਨੂੰ ਚੇਤੇ ਕੀਤਾ ਹੈ।+