8 ਪੰਜਵੇਂ ਮਹੀਨੇ ਦੀ 7 ਤਾਰੀਖ਼ ਨੂੰ ਯਾਨੀ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦੇ 19ਵੇਂ ਸਾਲ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ,+ ਜੋ ਬਾਬਲ ਦੇ ਰਾਜੇ ਦਾ ਸੇਵਕ ਸੀ, ਯਰੂਸ਼ਲਮ ਆਇਆ।+ 9 ਉਸ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ+ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ;+ ਨਾਲੇ ਉਸ ਨੇ ਹਰੇਕ ਮੰਨੇ-ਪ੍ਰਮੰਨੇ ਆਦਮੀ ਦੇ ਘਰ ਨੂੰ ਸਾੜ ਸੁੱਟਿਆ।+