8 ਉਹ ਉਸ ਰਾਹ ਤੋਂ ਕਿੰਨੀ ਛੇਤੀ ਭਟਕ ਗਏ ਹਨ ਜਿਸ ਰਾਹ ʼਤੇ ਮੈਂ ਉਨ੍ਹਾਂ ਨੂੰ ਚੱਲਣ ਦਾ ਹੁਕਮ ਦਿੱਤਾ ਸੀ।+ ਉਨ੍ਹਾਂ ਨੇ ਆਪਣੇ ਲਈ ਵੱਛੇ ਦੀ ਮੂਰਤ ਬਣਾਈ ਹੈ ਅਤੇ ਉਹ ਉਸ ਅੱਗੇ ਮੱਥਾ ਟੇਕ ਰਹੇ ਹਨ ਅਤੇ ਬਲ਼ੀਆਂ ਚੜ੍ਹਾ ਰਹੇ ਹਨ ਅਤੇ ਕਹਿ ਰਹੇ ਹਨ, ‘ਹੇ ਇਜ਼ਰਾਈਲ, ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।’”