14 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਨਬੀ ਮੇਰੇ ਨਾਂ ʼਤੇ ਝੂਠੀਆਂ ਭਵਿੱਖਬਾਣੀਆਂ ਕਰ ਰਹੇ ਹਨ।+ ਮੈਂ ਨਾ ਤਾਂ ਉਨ੍ਹਾਂ ਨੂੰ ਭੇਜਿਆ, ਨਾ ਹੀ ਉਨ੍ਹਾਂ ਨੂੰ ਇੱਦਾਂ ਕਰਨ ਦਾ ਹੁਕਮ ਦਿੱਤਾ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਕੀਤੀ।+ ਉਹ ਝੂਠੇ ਦਰਸ਼ਣ ਦੱਸਦੇ ਹਨ, ਫਾਲ ਪਾ ਕੇ ਬੇਕਾਰ ਗੱਲਾਂ ਦੱਸਦੇ ਹਨ ਅਤੇ ਛਲ ਭਰੀਆਂ ਗੱਲਾਂ ਦੀਆਂ ਭਵਿੱਖਬਾਣੀਆਂ ਕਰਦੇ ਹਨ।+