-
2 ਇਤਿਹਾਸ 36:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਹ ਤਲਵਾਰ ਤੋਂ ਬਚੇ ਹੋਇਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ+ ਅਤੇ ਉਹ ਉਸ ਦੇ ਤੇ ਉਸ ਦੇ ਪੁੱਤਰਾਂ ਦੇ ਦਾਸ ਬਣ ਗਏ+ ਜਦ ਤਕ ਫਾਰਸ* ਨੇ ਰਾਜ ਕਰਨਾ ਸ਼ੁਰੂ ਨਹੀਂ ਕੀਤਾ+ 21 ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ ਪੂਰਾ ਹੋਵੇ+ ਅਤੇ ਦੇਸ਼ ਆਪਣੇ ਸਬਤਾਂ ਦਾ ਹਿਸਾਬ ਚੁਕਾ ਨਾ ਦੇਵੇ।+ ਵਿਰਾਨੀ ਦੇ ਸਾਰੇ ਦਿਨ ਪੂਰਾ ਦੇਸ਼ ਸਬਤ ਮਨਾਉਂਦਾ ਰਿਹਾ ਜਦ ਤਕ 70 ਸਾਲ ਪੂਰੇ ਨਾ ਹੋ ਗਏ।+
-
-
ਅਜ਼ਰਾ 1:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
1 ਫਾਰਸ ਦੇ ਰਾਜੇ ਖੋਰਸ ਦੇ ਪਹਿਲੇ ਸਾਲ+ ਵਿਚ ਯਹੋਵਾਹ ਨੇ ਖੋਰਸ ਦੇ ਮਨ ਨੂੰ ਉਭਾਰਿਆ ਕਿ ਉਹ ਆਪਣੇ ਸਾਰੇ ਰਾਜ ਵਿਚ ਇਕ ਐਲਾਨ ਕਰਵਾਏ ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ+ ਪੂਰਾ ਹੋਵੇ। ਉਸ ਨੇ ਇਹ ਐਲਾਨ ਲਿਖਵਾ ਵੀ ਲਿਆ।+ ਇਹ ਐਲਾਨ ਸੀ:
2 “ਫਾਰਸ ਦਾ ਰਾਜਾ ਖੋਰਸ ਇਹ ਕਹਿੰਦਾ ਹੈ, ‘ਆਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਧਰਤੀ ਦੇ ਸਾਰੇ ਰਾਜ ਦਿੱਤੇ ਹਨ+ ਅਤੇ ਉਸ ਨੇ ਮੈਨੂੰ ਯਹੂਦਾਹ ਦੇ ਯਰੂਸ਼ਲਮ ਵਿਚ ਉਸ ਲਈ ਇਕ ਭਵਨ ਬਣਾਉਣ ਦਾ ਕੰਮ ਸੌਂਪਿਆ ਹੈ।+ 3 ਤੁਹਾਡੇ ਸਾਰਿਆਂ ਵਿਚ ਜਿਹੜਾ ਵੀ ਉਸ ਦੀ ਪਰਜਾ ਵਿੱਚੋਂ ਹੈ, ਉਸ ਦਾ ਪਰਮੇਸ਼ੁਰ ਉਸ ਦੇ ਨਾਲ ਹੋਵੇ ਅਤੇ ਉਹ ਉਤਾਂਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਦੁਬਾਰਾ ਬਣਾਵੇ ਜਿਸ ਦਾ ਭਵਨ ਯਰੂਸ਼ਲਮ ਵਿਚ ਸੀ।* ਉਹੀ ਸੱਚਾ ਪਰਮੇਸ਼ੁਰ ਹੈ।
-